ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿੱਖੇ ਤੀਸਰਾ ਕਨਵੋਕੇਸ਼ਨ ਸਮਾਗਮ ਕਰਵਾਇਆ ਗਿਆ

ਜਲੰਧਰ 15 ਫਰਵਰੀ (ਬਿਊਰੋ) : ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਖੇ ਤੀਜਾ ਕਨਵੋਕੇਸ਼ਨ ਸਮਾਰੋਹ ਸਫਲਤਾਪੂਰਵਕ ਕਰਵਾਇਆ ਗਿਆ।ਸਮਾਰੋਹ ਵਿੱਚ ਕਾਲਜ ਦੇ ਸੈਸ਼ਨ 2019-2022 ਦੇ ਗ੍ਰੈਜੂਏਟ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਦੀ ਪ੍ਰਧਾਨਗੀ ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਅਤੇ ਰਾਹੁਲ ਜੈਨ (ਡਾਇਰੈਕਟਰ ਕੋਆਰਡੀਨੇਟਰ ਸਕੂਲ ਅਤੇ ਕਾਲਜ) ਨੇ ਕੀਤੀ।


ਸਮਾਗਮ ਦੀ ਸ਼ੁਰੂਆਤ ਅਕੈਡਮਿਕ ਪ੍ਰੋਸੈਸ਼ਨ ਨਾਲ ਹੋਈ, ਜਿਸ ਵਿੱਚ ਮੁੱਖ ਮਹਿਮਾਨ, ਸਮੂਹ ਮੈਨੇਜਮੈਂਟ,ਡਿਗਨਿਟਰੀਜ਼ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਿਟੀ ਮੈਂਬਰ ਕਾਲਜ ਬੈਂਡ ਦੀ ਧੁਨ ਨਾਲ ਸਮਾਗਮ ਵਾਲੀ ਥਾਂ ‘ਤੇ ਪੁੱਜੇ।


ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਐਸ.ਕੇ ਮਿਸ਼ਰਾ, ਰਜਿਸਟਰਾਰ, ਆਈ.ਕੇ.ਜੀ.- ਪੰਜਾਬ ਟੈਕਨੀਕਲ ਯੂਨੀਵਰਸਿਟੀ ਸਨ। ਸ੍ਰੀ ਸੰਦੀਪ ਜੈਨ (ਟਰੱਸਟੀ), ਸ੍ਰੀਮਤੀ ਅਰਾਧਨਾ ਬੌਰੀ (ਐਗਜੀਕਿਊਟਿਵ ਡਾਇਰੈਕਟਰ, ਕਾਲਜ), ਅਤੇ ਡਾ. ਪਲਕ ਬੌਰੀ (ਡਾਇਰੈਕਟਰ ਸੀਐਸਆਰ), ਡਾ. ਅਰਜਿੰਦਰ (ਪ੍ਰਿੰਸੀਪਲ, ਬੀ.ਐਡ. ਕਾਲਜ) ਨੇ ਗੈਸਟ ਓਫ ਆਨਰ ਵੱਜੋਂ ਸ਼ਿਰਕਤ ਕੀਤੀ।


ਡਾ. ਗਗਨਦੀਪ ਕੌਰ (ਕਨਵੋਕੇਸ਼ਨ ਸਕੱਤਰ) ਨੇ ਸਾਰੇ ਡਿਗਨਿਟਰੀਜ਼ ਅਤੇ ਗ੍ਰੈਜੂਏਟ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਇੱਕ ਸਫਲ ਪੇਸ਼ੇਵਰ ਬਣਨ ਲਈ ਉਹਨਾਂ ਦੀਆਂ ਯੋਗਤਾਵਾਂ ਨੂੰ ਮਜ਼ਬੂਤ ਕਰਨ ਅਤੇ ਸੰਬੰਧਿਤ ਲੀਡਰਸ਼ਿਪ ਗੁਣਾਂ ਨੂੰ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ।


ਮੁੱਖ ਮਹਿਮਾਨ ਡਾ. ਐਸ.ਕੇ ਮਿਸ਼ਰਾ, ਡਾ. ਅਨੂਪ ਬੌਰੀ (ਚੇਅਰਮੈਨ, ਇੰਨੋਸੈਂਟ ਹਾਰਟਸ ਗਰੁੱਪ) ਅਤੇ ਡਾ. ਸ਼ੈਲੇਸ਼ ਤ੍ਰਿਪਾਠੀ ਵੱਲੋਂ ਜੋਤ ਜਲਾਈ ਗਈ।
ਡਾ. ਸ਼ੈਲੇਸ਼ ਤ੍ਰਿਪਾਠੀ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਸੰਸਥਾ ਦੀ ਅਕਾਦਮਿਕ ਰਿਪੋਰਟ ਪੇਸ਼ ਕੀਤੀ |
ਡਾ. ਅਨੂਪ ਬੌਰੀ ਨੇ ਗ੍ਰੈਜੂਏਸ਼ਨ ਸਮਾਰੋਹ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਗਈ।
ਇਸ ਸਮਾਰੋਹ ਵਿੱਚ ਪੰਜ ਵਿਭਾਗਾਂ ਇੰਫੋਰਮੇਸ਼ਨ ਤਕਨਾਲੋਜੀ, ਮੈਨਜਮੈਂਟ, ਹੋਟਲ ਮੈਨਜਮੈਂਟ, ਐਗਰੀਕਲਚਰ, ਅਤੇ ਮੈਡੀਕਲ ਲੈਬ ਸਾਇੰਸ ਦੇ 200 ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕੀਤੀਆਂ। 80% ਯੋਗ ਗ੍ਰੈਜੂਏਟ ਕਾਲਜ ਪਲੇਸਮੈਂਟ ਸੈੱਲ ਦੁਆਰਾ ਨਾਮਵਰ ਕੰਪਨੀਆਂ ਵਿੱਚ ਪਲੇਸਡ ਹਨ।
ਵਿਦਿਆਰਥੀਆਂ ਨੇ ਸਮਾਰੋਹ ਦਾ ਆਨੰਦ ਮਾਣਿਆ ਅਤੇ ਸਲੈਮ ਬੁੱਕ ‘ਤੇ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਸੈਲਫੀ ਸਟੈਂਡ ‘ਤੇ ਸ਼ਾਨਦਾਰ ਯਾਦਾਂ ਨੂੰ ਵੀ ਕੈਪਚਰ ਕੀਤਾ।
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਤੀਜੀ ਕਨਵੋਕੇਸ਼ਨ ਵਿੱਚ ਹਾਜ਼ਰ ਹੋਣ ਦਾ ਮੌਕਾ ਮਿਲਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਨੇ ਨਵੇਂ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਆਪਣੇ ਅਕੈਡਮਿਕ ਖੇਤਰ ਵਿੱਚ ਸਿਖਰ ਹਾਸਲ ਕੀਤੀ ਹੈ ਅਤੇ ਉਨ੍ਹਾਂ ਨੂੰ ਪੇਸ਼ੇਵਰ ਸਫਲਤਾ ਪ੍ਰਾਪਤ ਕਰਨ ਲਈ ਆਪਣੇ ਗਿਆਨ ਦੀ ਵਧੀਆ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ ਸਿੱਖਿਆ ਵਿੱਚ ਉੱਚੇ ਮਿਆਰਾਂ ਨੂੰ ਕਾਇਮ ਰੱਖ ਰਿਹਾ ਹੈ ਅਤੇ ਨੌਜਵਾਨ ਗ੍ਰੈਜੂਏਟਾਂ ਨੂੰ ਸਮਾਜ ਦੀ ਉੱਨਤੀ ਲਈ ਢਾਲਣ ਵਿੱਚ ਮਦਦ ਕਰ ਰਿਹਾ ਹੈ।
ਡਾ. ਅਨੂਪ ਬੌਰੀ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਆਪਣੇ ਵਿਸ਼ਵਾਸਾਂ ਨੂੰ ਮਜ਼ਬੂਤ ਕਰਨ ਅਤੇ ਸਫਲਤਾ ਪ੍ਰਾਪਤ ਕਰਨ ਲਈ ਮੌਲਿਕ ਖੋਜ ਲਈ ਯਤਨ ਕਰਨ ਦੀ ਸਲਾਹ ਦਿੱਤੀ।
ਰਾਹੁਲ ਜੈਨ ਨੇ ਗੈਸਟ ਓਫ ਆਨਰ ਦਾ ਧੰਨਵਾਦ ਕੀਤਾ।
ਡਾ. ਸ਼ੈਲੇਸ਼ ਤ੍ਰਿਪਾਠੀ ਨੇ ਗ੍ਰੈਜੂਏਟ ਅਤੇ ਇੰਨੋਸੈਂਟ ਹਾਰਟਸ ਗਰੁੱਪ ਦੇ ਫੈਕਲਿਟੀ ਨੂੰ ਗ੍ਰੈਜੂਏਸ਼ਨ ਸਮਾਰੋਹ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *