ਜਲੰਧਰ 21 ਦਿਸੰਬਰ (ਬਿਊਰੋ) : ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜਲੰਧਰ ਦੀਆਂ ਬਹੁੱਤਾਤ ਸਿੰਘ ਸਭਾਵਾਂ 5 ਜਨਵਰੀ ਨੂੰ ਹੀ ਮਨਾ ਰਹੀਆਂ ਹਨl ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੋਹਨ ਸਿੰਘ ਢੀਂਡਸਾ, ਜਥੇਦਾਰ ਜਗਜੀਤ ਸਿੰਘ ਗਾਬਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਜਸਬੀਰ ਸਿੰਘ ਰੰਧਾਵਾ, ਗੁਰਮੀਤ ਸਿੰਘ ਬਿੱਟੂ, ਹਰਜੋਤ ਸਿੰਘ ਲੱਕੀ, ਜਸਬੀਰ ਸਿੰਘ ਦਕੋਹਾਂ, ਨਿਰਮਲ ਸਿੰਘ ਬੇਦੀ, ਦਵਿੰਦਰ ਸਿੰਘ ਰਿਆਤ, ਕੰਵਲਜੀਤ ਸਿੰਘ ਟੋਨੀ, ਗੁਰਕਿਰਪਾਲ ਸਿੰਘ ਛੇਵੀਂ ਪਾਤਿਸ਼ਾਹੀ, ਜਤਿੰਦਰ ਸਿੰਘ ਸੈਂਟਰਲ ਟਾਊਨ, ਹਰਮਿੰਦਰ ਸਿੰਘ ਸਿਆਲ, ਸ਼ੈਰੀ ਚੱਢਾ, ਜਤਿੰਦਰਪਾਲ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਜੋਗਿੰਦਰ ਸਿੰਘ ਟੀਟੂ, ਗੁਰਜੀਤ ਸਿੰਘ ਪੋਪਲੀ, ਗੁਰਜੀਤ ਸਿੰਘ ਟੱਕਰ, ਚਰਨਜੀਤ ਸਿੰਘ ਮੱਕੜ, ਸਤਿਨਾਮ ਸਿੰਘ, ਮੱਖਣ ਸਿੰਘ ਭੋਗਲ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਕੁੱਝ ਮੁੱਠੀ ਭਰ ਲੋਗ ਸਿੰਘ ਸਭਾਵਾਂ ਦੇ ਨਾਮ ਤੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਸੰਗਤਾਂ ਦੇ ਸ਼ਹਾਦਤਾਂ ਪ੍ਰਤੀ ਜਜਬਾਤਾਂ ਨਾਲ ਖਿਲਵਾੜ ਕਰ ਰਹੇ ਹਨ l ਜਲਦੀ ਹੀ ਸੰਗਤਾਂ ਏਨਾ ਕਾਲੀਆਂ ਭੇਡਾਂ ਨੂੰ ਸਬਕ ਸਿਖਾਉਂਣਗੀਆਂ l ਉਨ੍ਹਾਂ ਕਿਹਾ ਕਿ 18 – 19 ਗੁਰੂ ਘਰਾਂ ਦੀ ਲਿਸਟ ਅਖਬਾਰਾਂ ਚ ਲਗਵਾ ਕੇ ਇਹ ਲੋਗ ਆਪਣੇ ਆਪ ਨੂੰ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਦੱਸਣਾ ਚਾਹੁੰਦੇ ਹਨ ਜਦ ਕਿ ਬਹੁਤਾਤ ਸਿੰਘ ਸਭਾਵਾਂ ਅਤੇ ਸੰਗਤਾਂ ਜੋ ਹਮੇਸ਼ਾ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਪਰ ਅੰਦਰੂਨੀ ਭਾਵਨਾ ਨਾਲ ਸ਼ਹਾਦਤਾਂ ਨੂੰ ਸਮਰਪਿਤ ਹੋ ਕੇ 5 ਜਨਵਰੀ ਜਾਂ ਇਸ ਤੋਂ ਬਾਅਦ ਵੀ ਸਹੂਲਤ ਅਨੁਸਾਰ ਸਰਬੰਸਦਾਨੀ ਸਾਹਿਬ ਦਾ ਗੁਰਪੁਰਬ ਮਨਾ ਰਹੀਆਂ ਹਨ l ਕੁੱਝ ਕੁ ਤਮਾਸ਼ਾਬੀਨ ਇਸ ਪੋਸਟ ਨੂੰ ਸ਼ੇਅਰ ਕਰਕੇ ਸੰਗਤਾਂ ਨੂੰ ਗੁਮਰਾਹ ਕਰਣ ਦਾ ਯਤਨ ਕਰ ਰਹੇ ਹਨ ਪਰ ਸੰਗਤਾਂ ਇਨ੍ਹਾ ਲੋਗਾ ਨੂੰ ਪਹਿਲਾ ਹੀ ਨਕਾਰ ਚੁੱਕਿਆ ਹਨ l
ਸੈਂਕੜੇ ਦੇ ਕਰੀਬ ਸਿੰਘ ਸਭਾਵਾਂ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊੁਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਮਰ ਗਾਰਡਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ੇਖਾਂ ਬਜ਼ਾਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਸ਼ੇਖ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਲੰਧਰ ਕੈਂਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵਿਨਿਊ ਮਕਸੂਦਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਵੇਕ ਵਿਹਾਰ ਮਕਸੂਦਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ-1, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਿਓਲ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ-2, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਲੌਨੀ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ,ਊਦੇ ਨਗਰ, ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਰਾਜਾ ਗਾਰਡਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜਾ ਗਾਰਡਨ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜ ਨਗਰ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਰਾਜ ਨਗਰ ਗੁ. ਰਾਮਗੜੀਆਂ ਸੰਤੋਖ ਪੁਰਾ, ਗੁਰਦੁਆਰਾ ਛੇਵੀ ਪਾਤਿਸ਼ਾਹੀ ਲੰਮਾ ਪਿੰਡ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਬੂ ਲਾਭ ਸਿੰਘ ਨਗਰ, ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਗੁਲਾਬ ਦੇਵੀ ਰੋਡ, ਗੁਰਦੁਆਰਾ ਨਿਰੰਕਾਰੀ ਜੋਤ ਪੱਕਾ ਬਾਗ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਨਿਊ ਸ਼ਹੀਦ ਬਾਬੂ ਲਾਭ ਸਿੰਘ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੋਜ਼ ਪਾਰਕ, ਗੁਰਦੁਆਰਾ ਚਰਨ ਕੰਵਲ ਬਸਤੀ ਸੇਖ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸ਼ੋਕ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਵਤਾਰ ਨਗਰ, ਗੁਰਦੁਆਰਾ ਆਸਾ ਪੂਰਨ ਦਿਆਲ ਨਗਰ, ਗੁਰਦੁਆਰਾ ਸਿੰਘ ਸਭਾ ਰਣਜੀਤ ਨਗਰ ਸੰਤੋਖ ਪੁਰਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਂਟਰਲ ਟਾਊਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਲਾਡੋਵਾਲੀ ਰੋਡ, ਗੁਰਦੁਆਰਾ ਗੁਰਮਤਿ ਵਿਦਿਆਲਾ ਨਿਹੰਗ ਸਿੰਘ ਛਾਉਣੀ ਤਿਲਕ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇਸ਼ਰ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਕੋਹਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੈਸ਼ਨਲ ਐਵੀਨਿਉ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਮਾ ਮੰਡੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਸਮੇਸ਼ ਨਗਰ ਰਾਮਾ ਮੰਡੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਦਸਮੇਸ਼ ਨਗਰ ਰਾਮਾ ਮੰਡੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਕੀ ਪਿੰਡ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ, ਗੁਰਦੁਆਰਾ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਕਿਸ਼ਨਾ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਣੇਸ਼ ਨਗਰ ਰਾਮਾ ਮੰਡੀ, ਗੁਰਦੁਆਰਾ ਗੁਰੂ ਅਮਰਦਾਸ ਜੀ ਏਕਤਾ ਵਿਹਾਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਅਰਜਨ ਦੇਵ ਨਗਰ ਬਸਤੀ ਮਿੱਠੂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੁਰੂ ਨਗਰ ਬਸਤੀ ਮਿਠੂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਬਾਬਾ ਬਚਿੱਤਰ ਸਿੰਘ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਾਬਾ ਬੁੱਢਾ ਜੀ ਨਗਰ ਬਸਤੀ ਮਿਠੂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਦਰਬਾਰ ਬਸਤੀ ਬਾਵਾ ਖੇਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨਿਜਾਤਮ ਨਗਰ, ਗੁਰਦੁਆਰਾ ਨਿਹੰਗ ਸਿੰਘ ਸਭਾ ਬਸਤੀ ਸ਼ੇਖ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਪ੍ਰਬੰਧਕ ਕਮੇਟੀਆਂ 5 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਸ਼ਹਾਦਤਾਂ ਤੋਂ ਬਾਅਦ ਮਨਾ ਰਹੀਆਂ ਹਨ ਅਤੇ 2 ਜਨਵਰੀ ਦੇ ਮੁੱਖ ਨਗਰ ਕੀਰਤਨ ਚ ਚੜ੍ਹਦੀਕਲਾ ਕਲ੍ਹਾ ਨਾਲ ਸ਼ਾਮਿਲ ਹੋ ਰਹੀਆਂ ਹਨ l