ਜਲੰਧਰ 11 ਦਿਸੰਬਰ (ਬਿਊਰੋ) : ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਤਕ ਜਾ ਰਹੀ ਖਾਲਸਾ ਵਹੀਰ ਅੱਜ ਜਲੰਧਰ ਪੁਜੀ ਜਿਥੇ ਸ਼ਹਿਰ ਦੀਆਂ ਸਿੰਘ ਸਭਾਵਾਂ ਦੇ ਸੱਦੇ ਤੇ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੇ ਨਿੱਘਾ ਸਵਾਗਤ ਕੀਤਾ ਅਤੇ ਪਾਲਕੀ ਸਾਹਿਬ ਅਤੇ ਵਹੀਰ ਨਾਲ ਆਈ ਸੰਗਤ ਤੇ ਫੁੱਲਾਂ ਦੀ ਵਰਖਾ ਕਰਕੇ ਜੀ ਆਇਆਂ ਕੀਤਾl
ਵੱਖ ਵੱਖ ਗੁਰੂ ਘਰਾਂ ਤੋਂ ਦਾਲ ਪ੍ਰਸ਼ਾਦਿਆਂ ਦੇ ਲੰਗਰ ਅਤੁਟ ਅਤੇ ਨਿਰੰਤਰ ਚੱਲਦੇ ਰਹੇ l



ਸਿੰਘ ਸਭਾਵਾਂ ਦੇ ਨੁਮਾਇੰਦੇਆ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸਵੇਰੇ 11 ਵਜੇ ਮਹਲਾ ਸਜਾਇਆ ਜਾਵੇਗਾ ਜੋ ਕਿ ਬਲਟਨ ਪਾਰਕ ਤੋਂ ਪਟੇਲ ਚੋਂਕ, ਮਾਈ ਹੀਰਾਂ ਗੇਟ, ਅੱਡਾ ਹੋਸ਼ਿਆਰਪੂਰ, ਖਿੰਗਰਾਂ ਗੇਟ, ਭਗਤ ਸਿੰਘ ਚੋਂਕ, ਫਗਵਾੜਾ ਗੇਟ, ਮਿਲਾਪ ਚੋਂਕ, ਨਯਾ ਬਾਜ਼ਾਰ, ਸ਼ੈਖਾਂ ਬਾਜ਼ਾਰ, ਜੋਤੀ ਚੋਂਕ, ਬਸਤੀ ਅੱਡਾ, ਸਬਜ਼ੀ ਮੰਡੀ ਤੋਂ ਵਾਪਿਸ ਬਲਟਨ ਪਾਰਕ ਸਮਾਪਤ ਹੋਵੇਗਾ l ਇਸ ਮੌਕੇ ਸਿੰਘ ਸਭਾਵਾਂ ਤੋਂ ਜਗਜੀਤ ਸਿੰਘ ਖਾਲਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਹਰਜਿੰਦਰ ਸਿੰਘ ਏਕਤਾ ਵਿਹਾਰ, ਗੁਰਿੰਦਰ ਸਿੰਘ ਮਝੈਲ ਅਤੇ ਗੁਰਮੀਤ ਸਿੰਘ ਬਿੱਟੂ , ਹਰਜੋਤ ਸਿੰਘ ਲੱਕੀ, ਕੰਵਲਜੀਤ ਸਿੰਘ ਟੋਨੀ, ਗੁਰਕਿਰਪਾਲ ਸਿੰਘ, ਕੁਲਵਿੰਦਰ ਸਿੰਘ ਭੋਗਪੁਰ, ਦਵਿੰਦਰ ਸਿੰਘ ਰਿਆਤ, ਮਨਜੀਤ ਸਿੰਘ ਕਰਤਾਰਪੁਰ, ਓਂਕਾਰ ਸਿੰਘ, ਕੁਲਜੀਤ ਸਿੰਘ ਚਾਵਲਾ, ਭਾਈ ਜਸਪਾਲ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ,ਮਹਿੰਦਰ ਸਿੰਘ, ਦਲਜੀਤ ਸਿੰਘ ਬਿੱਟੂ ,ਗੁਰਜੀਤ ਸਿੰਘ,ਤਜਿੰਦਰ ਸਿੰਘ ਪ੍ਰਿੰਸ,ਸਾਜਨ ਚਾਵਲਾ , ਓਂਕਾਰ ਸਿੰਘ, ਹੀਰਾ ਸਿੰਘ, ਜਸਵਿੰਦਰ ਸਿੰਘ, ਜਸਕੀਰਤ ਸਿੰਘੰ ,ਮਨਕੀਰਤ ਸਿੰਘ, ਹਰਸਿਮਰਨ ਸਿੰਘ ,ਬਰਿੰਦਰਪਾਲ ਸਿੰਘ, ਸਾਬੀ ਰਾਮਾਮੰਡੀ ,ਹਰ਼ਵਿੰਦਰ ਸਿੰਘਸ਼ਾਮਿਲ ਸਨ
