ਸਿੰਘ ਸਭਾਵਾਂ ਵਲੋਂ ਡਿਪਟੀ ਕਮਿਸ਼ਨਰ ਨੂੰ 5 ਜਨਵਰੀ ਨੂੰ ਛੁੱਟੀ ਲਈ ਮੰਗ ਪੱਤਰ

ਜਲੰਧਰ 9 ਦਿਸੰਬਰ (ਬਿਊਰੋ) : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਜਲੰਧਰ ਦੀਆਂ ਸਿੰਘ ਸਭਾਵਾਂ ਵਲੋਂ 5 ਜਨਵਰੀ ਨੂੰ ਮਨਾਇਆ ਜਾਂ ਰਿਹਾ ਹੈ ਅਤੇ ਜਲੰਧਰ ਦਾ ਮੁੱਖ ਨਗਰ ਕੀਰਤਨ 2 ਜਨਵਰੀ ਨੂੰ ਸਜਾਇਆ ਜਾਵੇਗਾl
ਇਸ ਸੰਬੰਧ ਚ ਅੱਜ ਸਿੰਘ ਸਭਾਵਾਂ ਦੇ ਨੁਮਾਇੰਦੇ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਜੀ ਨੂੰ ਮਿਲੇ ਅਤੇ 5 ਜਨਵਰੀ 2023 ਨੂੰ ਪੂਰੇ ਦਿਨ ਦੀ ਲੋਕਲ ਛੁੱਟੀ ਅਤੇ 2 ਜਨਵਰੀ ਨੂੰ ਨਗਰ ਕੀਰਤਨ ਵਾਲੇ ਦਿਨ ਅੱਧੇ ਦਿਨ ਦੀ ਛੁੱਟੀ ਲਈ ਮੰਗ ਪੱਤਰ ਦਿਤਾl
ਡਿਪਟੀ ਕਮਿਸ਼ਨਰ ਨੇ ਪ੍ਰਬੰਧਕਾਂ ਨੂੰ ਛੁੱਟੀ ਕਰਵਾਉਣ ਦਾ ਪੂਰਾ ਭਰੋਸਾ ਦਿਤਾl
ਇਸ ਮੋਕੇ ਜਥੇਦਾਰ ਜਗਜੀਤ ਸਿੰਘ ਖਾਲਸਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਗੁਰਦਵਾਰਾ ਦੀਵਾਨ ਅਸਥਾਨ ਦੇ ਜ਼.ਸਕੱਤਰ ਗੁਰਮੀਤ ਸਿੰਘ ਬਿੱਟੂ, ਕੰਵਲਜੀਤ ਸਿੰਘ ਟੋਨੀ, ਹਰਜੋਤ ਸਿੰਘ ਲੱਕੀ, ਦਲਜੀਤ ਸਿੰਘ ਕ੍ਰਿਸਟਲ, ਬਲਦੇਵ ਸਿੰਘ, ਗੁਰਜੀਤ ਸਿੰਘ ਪੋਪਲੀ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ ਟੱਕਰ, ਬਾਬਾ ਤਲਵਿੰਦਰ ਸਿੰਘ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *