ਜਲੰਧਰ ਸ਼ਹਿਰ ਦੇ ਮੁੱਖ ਨਗਰ ਕੀਰਤਨ 2 ਜਨਵਰੀ

ਜਲੰਧਰ 31 ਦਿਸੰਬਰ (ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ 2 ਜਨਵਰੀ ਨੂੰ ਸਜਾਇਆ ਜਾ ਰਿਹਾ ਹੈl
ਜਿਸ ਦੀਆ ਤਿਆਰੀਆਂ ਬਾਰੇ ਦਸਦੇ ਹੋਏ ਪ੍ਰਬੰਧਕਾਂ ਨੇ ਸੰਗਤ ਦੀ ਸਹੂਲਤ ਅਤੇ ਨਗਰ ਕੀਰਤਨ ਦੇ ਵਿਚ ਆਣ ਵਾਲੀਆ ਕਈ ਸਮੱਸਿਆਵਾਂ ਨੂੰ ਦੇਖਦੇ ਹੋਏ ਸਾਰੇ ਈ ਰਿਕਸ਼ਾ, ਟਰਾਲੀਆਂ ਪਾਲਕੀ ਸਾਹਿਬ ਦੇ ਮਗਰ ਚਲਾਉਣ ਦਾ ਫੈਂਸਲਾ ਲਿਆ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਵਾਰ ਜਿਹੜੀਆਂ ਸੰਗਤਾਂ ਆਪਣੀਆਂ ਗੱਡੀਆਂ ਤਿਆਰ ਕਰਕੇ ਪੁੱਜਦੀਆਂ ਹਨ ਉਹ ਸਾਰੇ ਵਾਹਨ ਪਾਲਕੀ ਸਾਹਿਬ ਦੇ ਮਗਰ ਚਲਣਗੇl
ਗੁਰਦਵਾਰਾ ਦੀਵਾਨ ਅਸਥਾਨ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ 94ਵੇਂ ਨਗਰ ਕੀਰਤਨ ਚ ਪਾਲਕੀ ਸਾਹਿਬ ਚ ਚਵਰ ਸਾਹਿਬ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੀ ਜੌਹਲਾਂ ਵਾਲੇ ਕਰਨਗੇ ਅਤੇ ਪਾਲਕੀ ਸਾਹਿਬ ਦੇ ਪਿੱਛੇ ਭਾਈ ਜਸਪਾਲ ਸਿੰਘ ਜੀ ਜਲੰਧਰ ਵਾਲੇ ਕੀਰਤਨ ਕਰਨਗੇl ਸੰਗਤਾਂ ਦੇ ਬੈਠਣ ਲਈ ਈ ਰਿਕਸ਼ਾ ਅਤੇ ਟਰਾਲੀਆਂ ਦੇ ਪ੍ਰਬੰਧ ਪਾਲਕੀ ਸਹਿਬ ਦੇ ਪਿੱਛੇ ਕੀਤੇ ਗਏ ਹਨ
ਸੰਗਤਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜ ਤੱਖਤ ਸਾਹਿਬਾਨ ਦੇ ਦ੍ਰਿਸ਼ ਦੇਖਣ ਨੂੰ ਮਿਲਣਗੇl
ਬਸਤੀ ਅੱਡਾ ਵਿਖ਼ੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਬਾਂਸਲ ਬਾਜ਼ਾਰ ਵਲੋਂ ਸਰਬੰਸਦਾਨੀ ਸਾਹਿਬ ਦੀ ਜੀਵਨੀ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਜਾਣਗੇ ਤੇ ਉਚਿਤ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ l
ਪ੍ਰਬੰਧਕਾਂ ਨੇ ਸੰਗਤਾਂ ਨੂੰ 2 ਜਨਵਰੀ ਸਵੇਰ 11 ਵਜੇ ਸਜਾਏ ਜਾਂ ਰਹੇ ਨਗਰ ਕੀਰਤਨ ਚ ਪਰਿਵਾਰਾਂ ਸਹਿਤ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀl
ਇਸ ਮੌਕੇ ਜਗਜੀਤ ਸਿੰਘ ਖਾਲਸਾ ,ਪਰਮਿੰਦਰ ਸਿੰਘ ਦਸ਼ਮੇਸ਼ ਨਗਰ ,ਗੁਰਿੰਦਰ ਸਿੰਘ ਮਝੈਲ ,ਕੁਲਜੀਤ ਸਿੰਘ ਚਾਵਲਾ ,ਗੁਰਮੀਤ ਸਿੰਘ ਬਿੱਟੂ ,ਕੰਵਲਜੀਤ ਸਿੰਘ ਟੋਨੀ ,ਭੁਪਿੰਦਰਪਾਲ ਸਿੰਘ ਖਾਲਸਾ,ਹਰਜੋਤ ਸਿੰਘ ਲੱਕੀ ,ਜਤਿੰਦਰਪਾਲ ਸਿੰਘ ਮਝੈਲ ,ਬਲਦੇਵ ਸਿੰਘ ,ਚਰਨਜੀਤ ਸਿੰਘ ਮਿੰਟਾਂ,ਹਰਜੀਤ ਸਿੰਘ ਬਾਬਾ , ਨਿਰਮਲਜੀਤ ਸਿੰਘ ਨਾਗਪਾਲ, ਪਰਵਿੰਦਰ ਸਿੰਘ ਵਿੱਕੀ , ਚਰਨਜੀਤ ਸਿੰਘ ਭੋਲਾਵਸਿਆ, ਅਮਨਦੀਪ ਸਿੰਘ ਆਹਲੂਵਾਲੀਆ , ਗੁਰਜੀਤ ਸਿੰਘ, ਬਾਵਾ ਗਾਬਾ ,ਹੀਰਾ ਸਿੰਘ , ਹਰਮਿੰਦਰ ਸਿੰਘ ਡਿਪਟੀ,ਜਸਵਿੰਦਰ ਸਿੰਘ ,ਸਿਮਰਨ ਭਾਟੀਆ,ਮਨਪ੍ਰੀਤ ਸਿੰਘ, ਜਸਕੀਰਤ ਸਿੰਘ ਜੱਸੀ ਆਦਿ ਸ਼ਾਮਿਲ ਸਨ l

Leave a Reply

Your email address will not be published. Required fields are marked *