ਜਲੰਧਰ 11 ਸਿਤੰਬਰ (ਬਿਊਰੋ) : ਗੁਰੂਦਵਾਰਾ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ ਵਿਖੇ ਗੁਰੂਦਵਾਰਾ ਸਾਹਿਬ ਦਾ ੨੩ ਵਾਂ ਸਥਾਪਨਾ ਦਿਵਸ ਸਮੂਹ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਵਲੋਂ ਬੜੇ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ । ਸੰਗਤਾਂ ਨੇ ਰਲ ਮਿਲ ਕੇ ਸ੍ਰੀ ਸਹਿਜ ਪਾਠ ਦੇ ਜਾਪੁ ਕੀਤੇ। ਸਵੇਰ ਦੇ ਸਮਾਗਮ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਜਤਿੰਦਰਜੋਧ ਸਿੰਘ ਨੇ ਰਸ ਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਵਾਹਿਗੁਰੂ ਨਾਮ ਨਾਲ ਜੋੜਿਆ । ਸੰਗਤਾਂ ਨੇ ਰਲ ਕੇ ਵਾਹਿਗੁਰੂ ਦਾ ਜਾਪੁ ਕਰਦੇ ਹੋਏ ਗੁਰੂਦਵਾਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ।
ਸ਼ਾਮ ਦੇ ਦੀਵਾਨ ਵਿੱਚ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਜਤਿੰਦਰਜੋਧ ਸਿੰਘ ਨੇ ਗੁਰੂ ਦੀ ਮਹਿਮਾ ਦਾ ਗਾਇਨ ਕਰਕੇ ਸਮਾਂ ਬੰਨ ਦਿਤਾ । ਭਾਈ ਸਾਹਿਬ ਭਾਈ ਜੋਗਿੰਦਰ੍ ਸਿੰਘ ਰਿਆੜ ਜੀ ਨੇ ਗੁਰੂ ਜੱਸ ਨਾਲ ਸੰਗਤਾ ਨੂੰ ਦੁੱਖ ਸੁੱਖ ਵਿੱਚ ਕਿਵੇਂ ਵਿਚਰਨਾ ਹੈ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ | ਮੁਖ ਸੇਵਦਾਰ ਸਰਦਾਰ ਜਗਜੀਤ ਸਿੰਘ ਗਾਬਾ ਜੀ ਨੇ ਸੰਗਤ ਨੂੰ ਇਕਮੁੱਠ ਹੋ ਕੇ ਰਹਿਣ ਦੀ ਅਪੀਲ ਕੀਤੀ ਅਤੇ ਏਕਤਾ ਵਿਹਾਰ ਵਿੱਚ ਏਕਤਾ ਦੀ ਮਿਸਾਲ ਕਾਇਮ ਕਰਨ ਲਈ ਕਿਹਾ | ਉਨਾ ਨੇ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਗੁਰੂਦਵਾਰਾ ਸਾਹਿਬ ਵਿੱਚ ਹੋਰ ਵੀ ਸਮਾਗਮ ਇਸੇ ਤਰਾਂ ਕਰਾਉਂਦੇ ਰਹਿਣਗੇ । ਉਪਰੰਤ ਸੁਖਆਸਨ ਵੇਲੇ ਸੰਗਤਾ ਵਲੋਂ ਗੁਰੂ ਸਾਹਿਬ ਉਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਇਲਾਕਾ ਗੂੰਜ ਉਠਿਆ । ਸੰਗਤਾਂ ਦਾ ਜੋਸ਼ ਅਤੇ ਉਤਸਾਹ ਦੇਖਦੇ ਹੀ ਬਣਦਾ ਸੀ ।
ਜੋੜ੍ਹਿਆਂ ਦੀ ਅਤੇ ਜਲ ਦੀ ਸੇਵਾ ਭਾਈ ਸਾਹਿਬ ਭਾਈ ਸਤਪਾਲ ਸਿੰਘ ਸਿਧਕੀ ਭਾਈ ਘਨੱਈਆ ਜੀ ਸੇਵਕ ਦਲ ਵਲੋਂ ਕੀਤੀ ਗਈ ਅਤੇ ਪਾਰਕਿੰਗ ਦੀ ਸੇਵਾ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ , ਗੁਰੂ ਰਾਮਦਾਸ ਪਾਰਕਿੰਗ ਸੇਵਾ ਵਲੋਂ ਸੇਵਾ ਨਿਭਾਈ ਗਈ । ਸਿੱਖ ਤਾਲਮੇਲ ਕਮੇਟੀ ਦੇ ਸਰਦਾਰ ਹਰਪਾਲ ਸਿੰਘ ਚੱਢਾ, ਸਰਦਾਰ ਹਰਪ੍ਰੀਤ ਸਿੰਘ ਨੀਟੂ ਜੀ ਨੇ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰੀ। ਵਾਰਡ ਦੇ ਕੌਂਸਲਰ ਬਲਰਾਜ ਠਾਕੁਰ ਅਤੇ ਨਾਲ ਦੇ ਵਾਰਡ ਦੇ ਕੌਂਸਲਰ ਭੈਣ ਹਰਸ਼ਰਨ ਕੌਰ ਹੈਪ੍ਪੀ ਜੀ ਵੀ ਸੰਗਤ ਵਿੱਚ ਅਨੰਦ ਮਾਨਦੇ ਨਜ਼ਰ ਆਏ।
ਇਸ ਮੌਕੇ ਮੁਖ ਸੇਵਾਦਾਰ ਜਗਜੀਤ ਸਿੰਘ ਗਾਬਾ, ਤੇਜਿੰਦਰ ਸਿੰਘ ਸਿਆਲ, ਜਰਨੈਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ ਲੈਂਦਲਾਰਡ, ਇਜ਼ਵਿੰਦਰ ਸਿੰਘ, ਅਮਨਦੀਪ ਸਿੰਘ,ਸੁਰਿੰਦਰ ਸਿੰਘ, ਗੁਰਬਚਨ ਸਿੰਘ, ਜਸਪਾਲ
ਸਿੰਘ, ਜੋਗਿੰਦਰ ਸਿੰਘ, ਤਰਲੋਕ ਸਿੰਘ, ਦਮਨਪ੍ਰੀਤ ਸਿੰਘ ਲੈਂਦਲਾਰਡ, ਧਰਮਿੰਦਰ ਸਿੰਘ, ਤੇਜਿੰਦਰ ਸਿੰਘ, ਗੱਜਣ ਸਿੰਘ, ਸਤਨਾਮ ਸਿੰਘ, ਬੀਬੀਆਂ ਵਿੱਚ ਪ੍ਰੀਤ ਕੌਰ, ਅਮਰਜੀਤ ਕੌਰ, ਪ੍ਰਵੇਸ਼ ਕੌਰ, ਕੁਲਵਿੰਦਰ ਕੌਰ, ਕੁਲਵੰਤ ਕੌਰ, ਸੀਤਲ ਕੌਰ, ਹਰਿੰਦਰ ਕੌਰ, ਨਰਿੰਦਰ ਕੌਰ, ਸਿਮਰਜੀਤ ਕੌਰ, ਰਮਨਪ੍ਰੀਤ ਕੌਰ, ਕੌਮਲਪ੍ਰੀਤ ਕੌਰ, ਜਸਬੀਰ ਕੌਰ, ਆਦਿ ਮੌਜੂਦ ਸਨ ।