ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਪੂਰਵਕ ਮਨਾਇਆ

ਜਲੰਧਰ 9 ਨਵੰਬਰ (ਬਿਊਰੋ) : ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘਾਂ, ਕਥਾ ਵਾਚਕ ਸਾਹਿਬਾਨ, ਇਸਤਰੀ ਕੀਰਤਨ ਸਤਿਸੰਗ ਸਭਾ ਵਲੋਂ ਗੁਰਮਤਿ ਵਿਚਾਰਾਂ ਅਤੇ ਗੁਰੂ ਜੱਸ ਗਾਇਨ ਕੀਤਾ ਗਿਆ ਅਤੇ ਸੰਗਤਾਂ ਚ ਆਏ ਬੱਚਿਆਂ ਤੋਂ ਗੁਰੂ ਸਾਹਿਬ ਦੀ ਜੀਵਨੀ ਉਪਰ ਸਵਾਲ ਪੁੱਛ ਕੇ ਇਨਾਮ ਵੰਡੇ ਗਏl ਜਿਥੇ ਸੰਗਤਾਂ ਨੇ ਹਜਾਰਾਂ ਦੀ ਗਿਣਤੀ ਚ ਸ਼ਮੂਲੀਅਤ ਕੀਤੀ

ਵੀਡਿਓ ਦੇਖਣ ਲਈ ਨੀਚੇ ਲਿੰਕ ਤੇ ਕਲਿਕ ਕਰੋ

https://facebook.com/192523223278537

ਓਥੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਆਈਆਂ ਸੰਗਤਾਂ ਦਾ ਨਗਰ ਕੀਰਤਨ ਅਤੇ ਗੁਰਪੁਰਬ ਲਈ ਧੰਨਵਾਦ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾ ਤੇ ਚੱਲ ਕੇ ਜੀਵਨ ਸਫਲ ਕਰਨ ਦਾ ਸੁਨੇਹਾ ਦਿੱਤਾਲਈ ਪ੍ਰਬੰਧਕ ਕਮੇਟੀ ਵਲੋਂ ਸੇਵਾ ਕਰਨ ਵਾਲੇ ਪਰਿਵਾਰਾਂ ਨੂੰ ਸਨਮਾਨ ਦਿਤਾ ਗਿਆl ਸ਼ਾਮ ਦੇ ਦੀਵਾਨਾ ਵਿਚ ਕੀਰਤਨ, ਕਥਾ ਅਤੇ ਵਿਚਾਰਾਂ ਦੀ ਸਮਾਪਤੀ ਤੋਂ ਬਾਅਦ ਦੁੱਧ ਤੇ ਮਿਠਾਈ ਦੇ ਲੰਗਰ ਵਰਤਾਏ ਗਏ ਅਤੇ ਆਤਿਸ਼ਬਾਜੀ ਕੀਤੀ ਗਈl

ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਜ਼. ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ਸੁਖਜੀਤ ਸਿੰਘ, ਮੱਖਣ ਸਿੰਘ, ਸਰਬਜੀਤ ਸਿੰਘ ਬੇਦੀ, ਮਨਿੰਦਰ ਸਿੰਘ, ਨਿਰਮਲ ਸਿੰਘ ਬੇਦੀ, ਬਾਵਾ ਗਾਬਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ,ਨੀਤੀਸ਼ ਮਹਿਤਾ, ਦਿਨੇਸ਼ ਖੰਨਾ, ਸਾਹਿਬਪ੍ਰੀਤ ਸਿੰਘ , ਕਾਰਤਿਕ ਸ਼ਰਮਾ, ਹਰਸਿਮਰਨ ਸਿੰਘ, ਜਸਕਰਨ ਸਿੰਘ, ਗੁਰਦੀਪ ਸਿੰਘ, ਅਨਮੋਲ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਆਦਿ ਸ਼ਾਮਿਲ ਸਨ

Leave a Reply

Your email address will not be published. Required fields are marked *