ਇੰਨੋਸੈਂਟ ਹਾਰਟਸ ਗਰੁੱਪ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਵਿੱਖੇ ਇੰਟਰਪ੍ਰੇਨਿਓਰਸ਼ਿਪ ਹਬ- ਔਬਰਨ ਕੈਫੇ ਦਾ ਉਦਘਾਟਨ

ਜਲੰਧਰ 17 ਫਰਵਰੀ (ਬਿਊਰੋ) : ਆਧੁਨਿਕ ਭਾਰਤ ਵਿੱਚ ਸਟਾਰਟਅਪਸ ਦੇ ਵੱਧਦੇ ਰੁਝਾਨ ਅਤੇ ਲੋੜ ਨੂੰ ਮੱਦੇ ਨਜ਼ਰ ਰੱਖਦੇ ਹੋਏ, ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ ਹੋਟਲ ਮੈਨੇਜਮੈਂਟ ਨੇ ਇੱਕ ਵੈਂਨਚਰ ਔਬਰਨ ਕੈਫੇ (ਇੱਕ ਇੰਟ੍ਰਪ੍ਰੇਨਿਓਰਸ਼ਿਪ ਹਬ) ਸ਼ੁਰੂ ਕੀਤਾ।
ਅਰਾਧਨਾ ਬੌਰੀ (ਐਗਜੀਕਿਊਟਿਵ ਡਾਇਰੈਕਟਰ, ਕਾਲਜ) ਨੇ ਔਬਰਨ ਕੈਫੇ ਦਾ ਉਦਘਾਟਨ ਕੀਤਾ।


ਇਹ ਵੈਂਨਚਰ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਚਲਾਇਆ ਜਾਵੇਗਾ। ਇਸ ਪ੍ਰੋਗਰਾਮ ਦੇ ਤਹਿਤ ਲਾਭਪਾਤਰੀ ਨੂੰ ਮਲਟੀ-ਕਿਊਜ਼ੀਨ ਪ੍ਰਭਾਵਿਤ ਭੋਜਨ ਮਿਲੇਗਾ। ਇਹ ਵਿਦਿਆਰਥੀਆਂ ਦੇ ਅੰਦਰ ਇੱਕ ਉੱਦਮੀ ਵੱਜੋਂ ਰਚਨਾਤਮਕਤਾ, ਨਵੀਨਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਸਦੇ ਨਾਲ ਹੀ ਅੰਤਰ-ਅਨੁਸ਼ਾਸਨੀ ਪਹੁੰਚ ਅਤੇ ਨਵੀਂ ਅਧਿਆਪਨ ਵਿਧੀਆਂ ਦੀ ਵਰਤੋਂ ਵਿਦਿਆਰਥੀਆਂ ਨੂੰ ਇੱਕ ਨਿਯੰਤਰਿਤ ਵਾਤਾਵਰਣ ਵਿੱਚ ਉੱਦਮੀ ਅਨੁਭਵ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ।
ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਨਵੇਂ ਵੈਂਨਚਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਉੱਦਮ ਸਾਡੇ ਰਹਿਣ ਅਤੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦਾ ਹੈ ਅਤੇ ਉੱਦਮੀ ਵਾਤਾਵਰਣ ਪ੍ਰਣਾਲੀ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਵਿਦਿਆਰਥੀਆਂ ਦੀ ਸੋਚਣ ਦੀ ਸਮਰੱਥਾ ਨੂੰ ਵਧਾਉਣ ਲਈ ਸਿੱਖਿਆ ਜ਼ਰੂਰੀ ਹੈ।

Leave a Reply

Your email address will not be published. Required fields are marked *